ਚੰਡੀਗੜ੍ਹ — ਭਾਰਤ 'ਚ ਵਿਆਹ ਤੋਂ ਲੈ ਕੇ ਦਿਨ ਤਿਉਹਾਰ ਤੱਕ, ਬੱਚੇ ਦੇ ਜਨਮ ਤੋਂ ਲੈਕੇ ਉਸ ਦੇ ਹਰ ਖੁਸ਼ੀ ਦੇ ਮੌਕੇ 'ਤੇ ਜਾਂ ਘਰ 'ਚ ਕਿਸੇ ਵੀ ਖਾਸ ਮੌਕੇ ਸੋਨਾ ਪਾਉਣਾ ਜਾਂ ਉਪਹਾਰ ਦੇਣ ਦਾ ਰਿਵਾਜ਼ ਹੈ। ਇਹ ਸੋਨਾ ਹੀ ਭਾਰਤ ਦੇ ਲੋਕਾਂ ਦੀ ਸ਼ਾਨ ਸਮਝਿਆ ਜਾਂਦਾ ਹੈ। ਜਿਸ ਦੇ ਕੋਲ ਜਿਨ੍ਹਾਂ ਜ਼ਿਆਦਾ ਸੋਨਾ ਉਨ੍ਹਾਂ ਹੀ ਉਸ ਨੂੰ ਖੁਸ਼ਹਾਲ ਸਮਝਿਆ ਜਾਂਦਾ ਹੈ। ਭਾਰਤ ਦੇ ਲੋਕ ਪੈਸਾ ਜਮ੍ਹਾਂ ਕਰਕੇ ਸੋਨੇ ਦੀ ਖਰੀਦਦਾਰੀ ਕਰਦੇ ਹਨ ਅਤੇ ਜੇਕਰ ਮੁਸ਼ਕਿਲ ਨਾਲ ਪੈਸਾ ਜੋੜ ਕੇ ਸੋਨਾ ਖਰੀਦਿਆਂ ਜਾਵੇ ਅਤੇ ਸੋਨਾ ਨਕਲੀ ਨਿਕਲ ਆਵੇ ਤਾਂ ਬਹੁਤ ਦੁੱਖ ਹੁੰਦਾ ਹੈ। ਇਸ ਲਈ ਹੋ ਸਕੇ ਤਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਸੋਨੇ ਦੀ ਪਛਾਣ ਕਰ ਸਕਦੇ ਹੋ।
ਸੋਨੇ ਦੀ ਪਛਾਣ ਕਰਨ ਦੇ ਤਰੀਕੇ :
1. ਮੂੰਹ ਨਾਲ ਕੱਟ ਕੇ ਦੇਖੋ — ਸੋਨੇ ਦਾ ਭਾਵੇਂ ਸਿੱਕਾ ਹੋਵੇ ਜਾਂ ਕੋਈ ਗਹਿਣਾ ਇਸ ਦੇ ਬਿਲਕੁੱਲ ਵਿੱਚੋਂ ਮੂੰਹ ਦੇ ਨਾਲ ਜ਼ੋਰ ਦੀ ਕੱਟ ਕੇ ਦੇਖੋ, ਅਸਲੀ ਸੋਨੇ ਦੇ ਉੱਪਰ ਕੱਟ ਦੇ ਨਿਸ਼ਾਨ ਨਹੀਂ ਪੈਣਗੇ। ਜੇਕਰ ਨਿਸ਼ਾਨ ਮਿਲਿਆ ਤਾਂ ਇਸ ਦਾ ਮਤਲਬ ਸੋਨਾ ਨਕਲੀ ਹੈ।
2. ਰਗੜ ਕੇ ਦੇਖੋ — ਸੋਨੇ ਨੂੰ ਥੋੜ੍ਹਾ ਰਗੜ ਕੇ ਦੇਖੋ, ਰਗੜਨ 'ਤੇ ਜੇਕਰ ਕੋਈ ਚਿੱਟਾ ਪਾਊਡਰ ਨਿਕਲਦਾ ਹੈ ਤਾਂ ਇਸ ਦਾ ਮਤਲਬ ਸੋਨਾ ਨਕਲੀ ਹੈ। ਰਗੜਨ ਨਾਲ ਉੱਪਰ ਚੜਿਆ ਸੋਨੇ ਦਾ ਪਾਣੀ ਨਿਕਲ ਜਾਵੇਗਾ ਅਤੇ ਉਸ ਦੇ ਥੱਲੇ ਕਾਲਾ ਜਾਂ ਕੋਈ ਹੋਰ ਧਾਤੂ ਦਿੱਸਣ ਲੱਗ ਜਾਵੇਗਾ।
3. ਚੁੰਬਕ - ਵਧੀਆ ਕਿਸਮ ਦੀ ਚੁੰਬਕ ਨਾਲ ਲਗਾ ਕੇ ਦੇਖੋ ਜੇਕਰ ਸੋਨੇ ਦੀ ਪਰਤ ਦੇ ਥੱਲੇ ਲੋਹਾ ਹੋਵੇਗਾ ਤਾਂ ਵੀ ਪਤਾ ਚਲ ਜਾਵੇਗਾ। ਪਰ ਜੇਕਰ ਕੋਈ ਹੋਰ ਧਾਤੂ ਹੋਈ ਤਾਂ ਪਤਾ ਨਹੀਂ ਚਲ ਸਕੇਗਾ।
4. 'ਸਿਰਾਮਿਕ' - ਪਾਲਿਸ਼ ਕੀਤੇ ਬਿਨ੍ਹਾ ਸਿਰਾਮਿਕ ਪਲੇਟ 'ਤੇ ਆਪਣੇ ਸੋਨੇ ਦੇ ਗਹਿਣੇ ਨੂੰ ਰਗੜ ਕੇ ਦੇਖੋ। ਜੇਕਰ ਸੋਨੇ ਦੀ ਰੇਖਾ ਬਣਦੀ ਹੈ ਤਾਂ ਸੋਨਾ ਅਸਲੀ ਹੈ ਅਤੇ ਜੇਕਰ ਕਾਲੀ ਰੇਖਾ ਬਣੇ ਤਾਂ ਇਸ ਦਾ ਮਤਲਬ ਸੋਨਾ ਨਕਲੀ ਹੈ।
5. ਪਛਾਣ ਕਰਨ ਲਈ ਕਿੱਟ - ਅੱਜਕੱਲ੍ਹ ਸੋਨੇ ਦੀ ਪਛਾਣ ਕਰਨ ਲਈ 'ਨੈੱਟ' ਤੇ ਕਿੱਟ ਵੀ ਮਿਲ ਜਾਂਦੀ ਹੈ ਉਸ ਦੀ ਵਰਤੋਂ ਕਰਕੇ ਵੀ ਸੋਨੇ ਦੇ ਅਸਲੀ ਹੋਣ ਦੀ ਪਛਾਣ ਕੀਤੀ ਜਾ ਸਕਦੀ ਹੈ।
6. ਐਸਿਡ ਟੈੱਸਟ — ਪਛਾਣ ਕਰਨ ਵਾਲੇ ਸੋਨੇ ਦੇ ਉੱਪਰ 'ਨਾਇਟ੍ਰਿਕ ਐਸਿਡ' ਦੀਆਂ ਬੂੰਦਾ ਪਾ ਕੇ ਦੋਖੇ ਜੇਕਰ ਸੋਨੇ ਦਾ ਰੰਗ ਬਦਲ ਜਾਂਦਾ ਹੈ ਤਾਂ ਇਸ ਦਾ ਮਤਲਬ ਸੋਨਾ ਨਕਲੀ ਹੈ। ਜੇਕਰ ਸੋਨੇ ਦੇ ਗਹਿਣੇ ਦੇ ਉੱੇਪਰ ਇਸ ਦਾ ਕੋਈ ਅਸਰ ਨਹੀਂ ਹੁੰਦਾ ਤਾਂ ਇਸ ਦਾ ਮਤਲਬ ਸੋਨਾ ਅਸਲੀ ਹੈ।
7. ਹਾੱਲਮਾਰਕ — ਕਈ ਆਮ ਦੁਕਾਨਦਾਰ ਵੀ 'ਹਾੱਲਮਾਰਕ' ਦਾ ਸੋਨਾ ਵੇਚਦੇ ਹਨ ਉਨ੍ਹਾਂ ਤੋਂ ਵੀ ਇਹ ਸੋਨਾ ਖਰੀਦੇ ਸਕਦੇ ਹੋ। ਇਹ ਸੋਨਾ ਭਾਵੇਂ ਆਮ ਸੋਨੇ ਨਾਲੋਂ ਮਹਿੰਗਾ ਹੁੰਦਾ ਹੈ ਪਰ ਫਿਰ ਵੀ ਇਸ ਗੱਲ ਦੀ ਸੰਤੁਸ਼ਟੀ ਤਾਂ ਹੁੰਦੀ ਹੀ ਹੈ ਕਿ ਸੋਨਾ ਅਸਲੀ ਹੀ ਘਰ ਲੈ ਕੇ ਜਾ ਰਹੇ ਹਾਂ।
8. ਅਸਲੀ 'ਹਾੱਲਮਾਰਕ' ਦੀ ਪਛਾਣ — ਅਸਲੀ 'ਹਾੱਲਮਾਰਕ' 'ਚ 'ਭਾਰਤੀਅ ਮਾਨਕ ਬਿਓਰੋ' ਦੇ ਤ੍ਰਿਕੋਣ ਦਾ ਨਿਸ਼ਾਨ ਹੋਣ ਦੇ ਨਾਲ ਨਾਲ ਇਸ 'ਤੇ ਹਾੱਲਮਾਰਕ ਕਰਨ ਵਾਲੇ ਸੈਂਟਰ ਦਾ ਲੋਗੋ ਅਤੇ ਇਸ ਦੀ 'ਪਿਓਰਟੀ' ਵੀ ਲਿਖੀ ਹੁੰਦੀ ਹੈ । ਸੋ ਹੋ ਸਕੇ ਤਾਂ ਹਾੱਲਮਾਰਕ ਸੋਨਾ ਹੀ ਖਰੀਦੋ।
ਵੈੱਜ ਮੰਚੂਰੀਅਨ ਗ੍ਰੇਵੀ ਰੈਸਿਪੀ
NEXT STORY